
Read Time:58 Second
ਲੁਧਿਆਣਾ, 2 ਮਈ: ਲੁਧਿਆਣਾ ਪੁਲਿਸ ਨੇ ਤਿੰਨ ਭਗੌੜਿਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਪੀ ਓ ਸਟਾਫ ਦੇ ਇੰਚਾਰਜ਼ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਆਰੋਪੀ ਕੁਲਵਿੰਦਰ ਸਿੰਘ ਉਰਫ ਕੀਪਾ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਫੁੱਲਾਂਵਾਲ, ਲੁਧਿਆਣਾ; ਅਮਿਤ ਉਰਫ ਹਨੂਮਾਨ ਪੁੱਤਰ ਰਾਮ ਪਿਆਰੇ ਯਾਦਵ ਵਾਸੀ ਮਕਾਨ ਨੰਬਰ 3709, ਈ.ਡਬਲਿਓ.ਐਸ ਕਲੋਨੀ, ਤਾਜਪੁਰ ਰੋਡ, ਲੁਧਿਆਣਾ ਅਤੇ ਵਿਕਰਮ ਸ਼ਰਮਾ ਉਰਫ ਕਾਲਾ ਪੁੱਤਰ ਸ਼ਾਮ ਲਾਲ ਵਾਸੀ ਮਕਾਨ ਨੰਬਰ 252, ਕੂਚਾ ਨੰਬਰ 5. ਫੀਲਡ ਗੰਜ, ਨੇੜੇ ਬਸੰਤ ਆਈਸ ਕਰੀਮ, ਥਾਣਾ ਡਵੀਜਨ ਨੰਬਰ 2, ਲੁਧਿਆਣਾ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਇਹਨਾਂ ਨੂੰ ਅਦਾਲਤਾਂ ਵਿੱਚ ਭਗੌੜੇ ਕਰਾਰ ਦਿੱਤਾ ਗਿਆ ਸੀ।