ਗਲਾਡਾ ਵੱਲੋਂ 01 ਅਪ੍ਰੈਲ ਨੂੰ ਵਿਸ਼ੇਸ਼ ਕੈਂਪ ਦਾ ਆਯੋਜਨ

0 0
Read Time:1 Minute, 23 Second
  • ਮੁੱਖ ਪ੍ਰਸ਼ਾਸ਼ਕ ਵੱਲੋਂ ਲਾਭਪਾਤਰੀਆਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ
  • ਕਿਹਾ! ਐਨ.ਓ.ਸੀ. ਨਾਲ ਸਬੰਧਤ ਮਾਮਲਿਆਂ ਦਾ ਮੌਕੇ ‘ਤੇ ਹੀ ਕੀਤਾ ਜਾਵੇਗਾ ਨਿਪਟਾਰਾ
    ਲੁਧਿਆਣਾ, 30 ਮਾਰਚ – ਮੁੱਖ ਪ੍ਰਸ਼ਾਸ਼ਕ ਗਲਾਡਾ ਸੰਦੀਪ ਕੁਮਾਰ, ਆਈ.ਏ.ਐਸ. ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ, ਗਲਾਡਾ ਵੱਲੋਂ ਅਣ-ਅਧਿਕਾਰਤ ਕਲੋਨੀਆਂ ਵਿੱਚ ਪੈਂਦੇ ਪਲਾਟਾਂ/ਬਿਲਡਿੰਗਾਂ ਨੂੰ ਰੈਗੂਲਰ ਕਰਨ ਸਬੰਧੀ ਪਹਿਲੀ ਅਪ੍ਰੈਲ ਦਿਨ ਮੰਗਲਵਾਰ ਨੂੰ ਸਥਾਨਕ ਗਲਾਡਾ ਦਫਤਰ ਵਿਖੇ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
    ਇਸ ਕੈਂਪ ਦਾ ਸਮਾਂ ਸਵੇਰੇ 11:00 ਵਜੇ ਤੋਂ ਦੁਪਹਿਰ 2:00 ਵਜੇਂ ਤੱਕ ਹੋਵੇਗਾ।
    ਇਸ ਕੈਂਪ ਦੌਰਾਨ, ਆਨਲਾਈਨ ਅਤੇ ਆਫਲਾਈਨ ਅਰਜ਼ੀਆਂ ਦਾ ਮੌਕੇ ‘ਤੇ ਹੀ ਨਿਪਟਾਰਾ ਕਰਦਿਆਂ ਐਨ.ਓ.ਸੀ. ਜਾਰੀ ਕੀਤੇ ਜਾਣਗੇ।
    ਮੁੱਖ ਪ੍ਰਸ਼ਾਸ਼ਕ ਗਲਾਡਾ, ਸੰਦੀਪ ਕੁਮਾਰ ਵੱਲੋਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਗਲਾਡਾ ਵੱਲੋਂ ਲਗਾਏ ਜਾ ਰਹੇ ਇਸ ਵਿਸ਼ੇਸ਼ ਕੈਂਪ ਵਿੱਚ ਹਿੱਸਾ ਲੈਂਦੇ ਹੋਏ ਆਪਣੀ ਐਨ.ਓ.ਸੀ. ਨਾਲ ਸਬੰਧਤ ਸਮੱਸਿਆ ਦਾ ਮੌਕੇ ‘ਤੇ ਹੀ ਨਿਪਟਾਰਾ ਕਰਵਾ ਕੇ ਐਨ.ਓ.ਸੀ. ਪ੍ਰਾਪਤ ਕੀਤੀ ਜਾਵੇ।
Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %
Previous post ਸੰਸਦ ਮੈਂਬਰ ਸੰਜੀਵ ਅਰੋੜਾ ਨੇ ਰੱਖ ਬਾਗ ਵਿਖੇ ਸਵੇਰ ਦੀ ਸੈਰ ਕਰਨ ਵਾਲਿਆਂ ਨਾਲ ਗੱਲਬਾਤ ਕੀਤੀ; ਅਰੋੜਾ ਲਈ ਵੋਟ ਦਾ ਵਾਅਦਾ
Next post नगर पंचायत भुलत्थ के अध्यक्ष रशपाल शर्मा ने कैबिनेट मंत्री अमन अरोड़ा की उपस्थिति में पदभार संभाला
Social profiles