ਨਜਾਇਜ ਸਬੰਧਾਂ ਵਿੱਚ ਰੋੜਾ ਬਣਨ ਤੇ ਮਹਿਲਾ ਦੇ ਪਤੀ ਦਾ ਕ/ਤ/ਲ

0 0
Read Time:3 Minute, 1 Second

ਪੁਲਿਸ ਲੁਧਿਆਣਾ ਵੱਲੋ 4 ਦੋਸੀਆਂ ਨੂੰ 48 ਘੰਟਿਆ ਵਿੱਚ ਕੀਤਾ ਗ੍ਰਿਫਤਾਰ

ਨਜਾਇਜ਼ ਸਬੰਧਾਂ ਵਿੱਚ ਰੋੜਾ ਬਣਨ ਕਾਰਨ ਮਹਿਲਾ ਦੇ ਪਤੀ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਮੁੱਖ ਆਰੋਪੀ ਸਣੇ ਤਿੰਨ ਵਿਅਕਤੀਆਂ ਨੂੰ 48 ਘੰਟਿਆਂ ਅੰਦਰ ਗ੍ਰਿਫਤਾਰ ਕੀਤਾ ਹੈ।
ਇਸ ਲੜੀ ਹੇਠਜ, ਰੁਪਿੰਦਰ ਸਿੰਘ PPS ਡਿਪਟੀ ਕਮਿਸ਼ਨਰ ਪੁਲਿਸ ਸਿਟੀ/ਦਿਹਾਤੀ, ਲੁਧਿਆਣਾ ਜੀ ਅਤੇ ਸ੍ਰੀ ਸਮੀਰ ਵਰਮਾ PPS ਏ.ਡੀ.ਸੀ.ਪੀ. ਜੋਨ-1 ਅਤੇ ਸ੍ਰੀ ਕਿੱਕਰ ਸਿੰਘ PPS ਏ.ਸੀ.ਪੀ. ਉੱਤਰੀ ਲੁਧਿਆਣਾ ਜੀ ਨੇ ਦੱਸਿਆ ਕਿ ਇੰਸਪੈਕਟਰ ਹਰਸ਼ਵੀਰ ਸਿੰਘ, ਇੰਚਾਰਜ ਥਾਣਾ ਸਲੇਮ ਟਾਬਰੀ ਦੀ ਪੁਲਿਸ ਪਾਰਟੀ ਵੱਲੋਂ ਇੱਕ ਮਹੱਤਵਪੂਰਨ ਕਤਲ ਦੇ ਮਾਮਲੇ ਵਿੱਚ ਸ਼ਾਮਿਲ 4 ਦੋਸੀਆਂ ਨੂੰ 48 ਘੰਟਿਆਂ ਦੇ ਅੰਦਰ ਟਰੇਸ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਿਤੀ 29-10-2025 ਨੂੰ ਕਾਸਾਬਾਦ ਨੂਰਵਾਲਾ ਰੋਡ ਪਰ ਬੋਰੀਆਂ ਵਿੱਚ ਪਾ ਕੇ ਖੇਤ ਵਿਚੋ ਝਾੜੀਆਂ ਦੇ ਥੱਲਿਓ ਇੱਕ ਨਾ ਮਾਲੂਮ ਵਿਅਕਤੀ ਦੀ ਲਹੂ ਲੁਹਾਨ ਲਾਸ਼ ਮਿਲੀ ਸੀ ਜਿਸ ਸੰਬੰਧੀ ਥਾਣਾ ਸਲੇਮ ਟਾਬਰੀ ਵੱਲੋ ਮੁਕੱਦਮਾ ਨੰਬਰ 189 ਮਿਤੀ 29.10.2025 ਅ/ਧ 103-238-3(5) BNS ਤਹਿਤ ਦਰਜ ਕੀਤਾ ਗਿਆ ਸੀ, ਦੌਰਾਨੇ ਤਫਤੀਸ਼ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮਾਸਟਰਮਾਈਂਡ ਨਿਰੰਜਨ ਯਾਦਵ ਪੁੱਤਰ ਜੈ ਚੰਦ ਯਾਦਵ ਨੂੰ ਉਸਦੇ 3 ਸਾਥੀਆਂ ਸੰਜੇ ਕੁਮਾਰ ਪੁੱਤਰ ਹਰਖਾਲੀ , ਜੈ ਰਾਮ ਪੁੱਤਰ ਵਿਨੇਸ਼ ਸ਼ਾਹ ਅਤੇ ਬਿਸ਼ਨ ਕੁਮਾਰ (ਕਾਪਨਿਕ ਨਾਂ)ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਦੀ ਪਛਾਣ ਸੂਰਜ ਕੁਮਾਰ ਉਰਫ ਮੁਨੀਸ਼ ਵਜੋਂ ਹੋਈ ਜੋ ਨਿਰੰਜਨ ਯਾਦਵ ਦਾ ਦੋਸਤ ਸੀ ਪਰ ਸੂਰਜ ਦੇ ਨਿਰੰਜਨ ਦੀ ਪਤਨੀ ਨਾਲ ਨਜਾਇਜ਼
ਸਬੰਧ ਸਨ ਜਿਸਦਾ ਪਤਾ ਨਿਰੰਜਨ ਨੂੰ ਲੱਗਣ ਤੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੂਰਜ ਕੁਮਾਰ ਉਰਫ਼ ਮੁਨੀਸ਼ ਨੂੰ ਘਰ ਬੁਲਾ ਕੇ ਸ਼ਰਾਬ ਪਲਾ ਕੇ ਮਾਰੂ ਹਥਿਆਰਾਂ ਨਾਲ ਸੱਟਾਂ ਮਾਰ ਕੇ ਮਾਰ ਦਿੱਤਾ ਅਤੇ ਲਾਸ਼ ਬੋਰੀਆਂ ਵਿੱਚ ਪਾ ਕੇ ਖੇਤ ਵਿੱਚ ਸੁੱਟ ਦਿੱਤੀ। ਇਸ ਵਾਰਦਾਤ ਵਿੱਚ ਸ਼ਾਮਿਲ ਸਾਰੇ ਦੋਸੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ, ਦੋਸੀਆਂ ਪਾਸੋ ਵਾਰਦਾਤ ਵਿੱਚ ਵਰਤੀਆਂ ਦੋ ਸੇਬਾ ਬੋਰੀਆਂ ,ਕੇਬਲ ਤਾਰ, ਪਲਾਸਟਿਕ ਦਾ ਟੁੱਟਾ ਟੱਬ ਲਾਲ ਰੰਗ ਦਾ ਅਤੇ ਇੱਕ ਚੱਪਲਾਂ ਦਾ ਜੋੜਾ ਬਰਾਮਦ ਕੀਤਾ ਗਿਆ। ਦੋਸੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %
Previous post ਪੀ.ਏ.ਯੂ. ਵਿਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸਿਖਿਆਵਾਂ ਸੰਬੰਧੀ ਵਿਸ਼ੇਸ਼ ਸੈਮੀਨਾਰ ਹੋਇਆ
Next post ਜਗਰਾਉਂ ਵਿੱਚ ਤੇਜਪਾਲ ਦੇ ਪੀੜਤ ਪਰਿਵਾਰ ਨਾਲ ਮੁਲਾਕਾਤ ਨੂੰ ਮਿਲੇ ਵੜਿੰਗ
Social profiles