ਭਗਵੰਤ ਮਾਨ ਤੇ ਕੇਜਰੀਵਾਲ ਦੀ ਲੁਧਿਆਣਾ ਦੀ ਫੇਰੀ ਤੋਂ ਬਾਦ
ਆਪ ਦੇ ਮੌਜੂਦਾ ਕੌਂਸਲਰ ਸੰਨੀ ਮਾਸਟਰ , ਨੌਜਵਾਨ ਭਾਜਪਾ ਆਗੂ ਕਰਨ ਵੜਿੰਗ ਤੇ ਸਵਰਗੀ ਵਿਧਾਇਕ ਗੁਰਪ੍ਰੀਤ ਗੋਗੀ ਦਾ ਭਾਣਜਾ ਪਰਮਵੀਰ ਰੌਣੀ ਕਾਂਗਰਸ ਵਿੱਚ ਹੋਏ ਸ਼ਾਮਿਲ
ਲੁਧਿਆਣਾ: ਵਾਰਡ ਨੰਬਰ 58 ਕੌਂਸਲਰ ਸੰਨੀ ਮਾਸਟਰ , ਹਲਕਾ ਦਾਖਾ ਤੋਂ ਬੀ ਜੇ ਪੀ ਆਗੂ ਕਰਨ ਵੜਿੰਗ ਅਤੇ ਪਰਮਵੀਰ ਸਿੰਘ ਰੌਣੀ ਭਾਣਜਾ ਸਵਰਗੀ ਵਿਧਾਇਕ ਗੁਰਪ੍ਰੀਤ ਗੋਗੀ ਨੇ ਅੱਜ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਕਾਂਗਰਸ ਪਾਰਟੀ ਜੁਆਇਨ ਕੀਤੀ । ਇਹਨਾਂ ਤਿੰਨਾਂ ਆਗੂਆਂ ਨੂੰ ਸ਼ਾਮਿਲ ਕਰਨ ਵੇਲੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ , ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਪ੍ਰਗਟ ਸਿੰਘ, ਸਾਬਕਾ ਵਿਧਾਇਕ ਰਾਜ ਕੁਮਾਰ ਵੇਰਕਾ , ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ, ਸਾਬਕਾ ਪੰਜਾਬ ਯੂਥ ਪ੍ਰਧਾਨ ਬਰਿੰਦਰ ਢਿੱਲੋਂ , ਈ਼ਵਰਜੋਤ ਚੀਮਾ ਅਤੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਮੌਜੂਦ ਸਨ । ਸੀਨੀਅਰ ਕਾਂਗਰਸ ਪਾਰਟੀ ਲੀਡਰਸ਼ਿਪ ਨੇ ਸਾਰੇ ਆਗੂਆਂ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਨਿੱਘਾ ਸੁਆਗਤ ਕੀਤਾ ।
