ਭਾਜਪਾ ਵੱਲੋਂ ਲੁਧਿਆਣਾ ਵੈਸਟ ਉਪ-ਚੋਣ ਦੇ ਪੰਜ ਮੰਡਲਾਂ ਦੇ ਇੰਚਾਰਜ ਨਿਯੁਕਤ

0 0
Read Time:1 Minute, 49 Second

ਮਨੋਰੰਜਨ ਕਾਲੀਆ, ਅਸ਼ਵਨੀ ਸ਼ਰਮਾ, ਸ਼ਵੇਤ ਮਲੀਕ, ਕੇਵਲ ਸਿੰਘ ਢਿੱਲੋਂ, ਤਿਕਸ਼ਣ ਸੂਦ ਨੂੰ ਦਿੱਤੀ ਗਈ ਜ਼ਿੰਮੇਵਾਰੀ

ਲੁਧਿਆਣਾ / ਚੰਡੀਗੜ੍ਹ, 30 ਮਈ : ਲੁਧਿਆਣਾ ਵੈਸਟ ਵਿਧਾਨਸਭਾ ਉਪ-ਚੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਪਹਿਲਾਂ ਹੀ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੂੰ ਪ੍ਰਭਾਰੀ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਸਹਿ-ਪ੍ਰਭਾਰੀ ਵਜੋਂ ਜ਼ਿੰਮੇਵਾਰੀ ਸੌਂਪੀ ਹੋਈ ਸੀ। ਅੱਜ ਵੈਸਟ ਵਿਧਾਨਸਭਾ ਦੇ ਪੰਜ ਮੰਡਲਾਂ ਦੇ ਇੰਚਾਰਜ ਵੀ ਨਿਯੁਕਤ ਕਰ ਦਿੱਤੇ ਗਏ ।

ਸਾਬਕਾ ਮੰਤਰੀ ਪੰਜਾਬ ਮਨੋਰੰਜਨ ਕਾਲੀਆ ਰਿਸ਼ੀ ਨਗਰ ਮੰਡਲ ਦੇ ਇੰਚਾਰਜ ਰਹਿਣਗੇ ਅਤੇ ਉਨ੍ਹਾਂ ਦੇ ਨਾਲ ਪ੍ਰਦੇਸ਼ ਮੀਤ -ਪ੍ਰਧਾਨ ਵਿਕਰਮਜੀਤ ਸਿੰਘ ਚੀਮਾ ਰਹਿਣਗੇ। ਪਠਾਨਕੋਟ ਤੋਂ ਵਿਧਾਇਕ ਅਤੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਭਾਰਤ ਨਗਰ ਮੰਡਲ ਦੇ ਇੰਚਾਰਜ ਰਹਿਣਗੇ ਅਤੇ ਉਨ੍ਹਾਂ ਦੇ ਨਾਲ ਸਾਬਕਾ ਮਹਾਮੰਤਰੀ ਜਗਮੋਹਨ ਰਾਜੂ ਰਹਿਣਗੇ। ਇਸੇ ਤਰ੍ਹਾਂ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲੀਕ ਅਗਰ ਨਗਰ ਮੰਡਲ ਦੇ ਇੰਚਾਰਜ ਰਹਿਣਗੇ ਅਤੇ ਉਨ੍ਹਾਂ ਦੇ ਨਾਲ ਸੂਬਾ ਮਹਾਮੰਤਰੀ ਰਾਕੇਸ਼ ਰਾਠੌੜ ਰਹਿਣਗੇ। ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਐਸ.ਬੀ.ਐਸ. ਨਗਰ ਮੰਡਲ ਦੇ ਇੰਚਾਰਜ ਰਹਿਣਗੇ ਅਤੇ ਉਨ੍ਹਾਂ ਦੇ ਨਾਲ ਪ੍ਰਦੇਸ਼ ਮਹਾਮੰਤਰੀ ਪਰਮਿੰਦਰ ਬਰਾੜ ਰਹਿਣਗੇ। ਸਾਬਕਾ ਮੰਤਰੀ ਪੰਜਾਬ ਤਿਕਸ਼ਣ ਸੂਦ ਘੁਮਾਰ ਮੰਡਲ ਦੇ ਇੰਚਾਰਜ ਰਹਿਣਗੇ ਅਤੇ ਉਨ੍ਹਾਂ ਦੇ ਨਾਲ ਪ੍ਰਦੇਸ਼ ਮੀਤ -ਪ੍ਰਧਾਨ ਸੁਭਾਸ਼ ਸ਼ਰਮਾ ਰਹਿਣਗੇ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %
Previous post ਨਾ ਗ਼ੁੱਸਾ, ਨਾ ਹੰਕਾਰ – ਸੰਜੀਵ ਅਰੋੜਾ ਇਸ ਵਾਰ: ਲੁਧਿਆਣਾ ਪੱਛਮੀ ਵਿੱਚ ਕੇਜਰੀਵਾਲ ਦੀ ਹੁੰਕਾਰ
Next post 3 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਲੁਧਿਆਣਾ ਦੁਆਰਾ ਮੌਕ ਡ੍ਰਿਲ ਦਾ ਆਯੋਜਨ
Social profiles