Read Time:1 Minute, 9 Second
ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਜੀ ਨੇ ਡੀਸੀ ਆਫਿਸ ਪੇਪਰ ਦਖਲ ਕਰਨ ਤੋਂ ਬਾਅਦ ਵਾਰਡ ਨੰਬਰ 63 ਪ੍ਰਭੂ ਰਤਨਾਕਰ ਚੌਂਕ, ਗੋਪਾਲ ਨਗਰ, ਗਲੀ ਨੰਬਰ ਨੰ. 9 ਵਿਖੇ ਸ਼੍ਰੋਮਣੀ ਅਕਾਲੀ ਦਲ ਕੈਂਡੀਡੇਟ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਜੀ ਨੂੰ ਲਡੂਆਂ ਨਾਲ ਤੋਲਿਆ ਗਿਆ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਵੀਰ ਨਰੇਸ਼ ਧੀਂਗਾਨ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਣ ਤੇ ਅਚਾਰਿਆ ਅਰੁਣ ਸਿੱਧੂ ਨੂੰ ਵੀ ਪ੍ਰਭੂ ਰਤਨਾਕਰ ਸੈਨਾ ਪੰਜਾਬ ਵੱਲੋਂ ਵੀਰ ਬੀਕੇ ਟਾਂਕ ਅਗਵਾਈ ਵਿੱਚ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਅਕਾਲੀ ਦਲ ਆਗੂ ਸਾਬਕਾ ਡਿਪਟੀ ਮੇਅਰ ਆਰਡੀ ਸ਼ਰਮਾ, ਅਮਨ ਸ਼ਰਮਾ, ਮਨੀਸ਼, ਬੀਬੀ ਸੁਨੀਤਾ ਦਰਾਵੜ, ਗੁਲਾਬ, ਅਨਿਲ, ਪੰਕਜ, ਸਤਪਾਲ, ਅਰੁਣ ਕੁਮਾਰ, ਕ੍ਰਿਸ਼ਨਾ, ਸਨੀ, ਐਡਵੋਕੇਟ ਸੁਨੀਲ, ਮਨੋਜ ਆਦਿ ਸ਼ਾਮਿਲ ਸਨ।
