ਪੀਏਯੂ ਵਿਖੇ ਕਿਸਾਨ ਕਲੱਬ ਦਾ ਮਾਸਿਕ ਸਿਖਲਾਈ ਕੈਂਪ ਲਗਾਇਆ ਗਿਆ

0 0
Read Time:3 Minute, 4 Second

ਲੁਧਿਆਣਾ 5 ਜੂਨ, 2025: ਪੀਏਯੂ ਕਿਸਾਨ ਕਲੱਬ ਨੇ ਅੱਜ ਡਾ. ਮਨਮੋਹਨ ਸਿੰਘ ਆਡੀਟੋਰੀਅਮ ਦੇ ਬਹੁਮੰਤਵੀ ਹਾਲ ਵਿਖੇ ਕਲੱਬ ਦੇ ਮੈਂਬਰਾਂ ਲਈ ਆਪਣੇ ਮਹੀਨਾਵਾਰ ਸਿਖਲਾਈ ਕੈਂਪ ਦਾ ਸਫਲਤਾਪੂਰਵਕ ਆਯੋਜਨ ਕੀਤਾ।
ਡਾਇਰੈਕਟੋਰੇਟ ਪਸਾਰ ਸਿੱਖਿਆ ਦੀ ਅਗਵਾਈ ਹੇਠ ਲਗਾਏ ਗਏ ਇਸ ਸਿਖਲਾਈ ਕੈਂਪ ਵਿੱਚ ਕੁੱਲ 154 ਕਿਸਾਨ ਮੈਂਬਰ ਸ਼ਾਮਿਲ ਹੋਏ।
ਮੀਟਿੰਗ ਦੌਰਾਨ ਮਾਹਿਰਾਂ ਨੇ ਮੌਜੂਦਾ ਖੇਤੀ ਕਾਰਜਾਂ ਅਤੇ ਮਸਲਿਆਂ ਬਾਰੇ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ।ਡਾ. ਹਰਪੀ੍ਰਤ ਕੌਰ ਨੇ ਦਾਲਾਂ ਦੀ ਸਫਲ ਕਾਸ਼ਤ ਦੇ ਨੁਕਤੇ ਦੱਸੇ ਅਤੇ ਪੀਏਯੂ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਬਾਰੇ ਚਾਨਣਾ ਪਾਇਆ।ਡਾ:
ਡਾ: ਤਰੁਨਦੀਪ ਕੌਰ ਧਾਲੀਵਾਲ ਨੇ ਝੋਨੇ ਦੀ ਸਿੱਧੀ ਬਿਜਾਈ ਅਤੇ ਤਰ ਵੱਤਰ ਖੇਤ ਵਿਚ ਸਿੱਧੀ ਬਿਜਾਈ ਤਕਨੀਕ ਦੇ ਲਾਭ ਗਿਣਾਉਂਦਿਆਂ ਕਿਸਾਨਾਂ ਨੂੰ ਪਾਣੀ ਅਤੇ ਹੋਰ ਸਰੋਤਾਂ ਦੀ ਬਚਤ ਲਈ ਇਸ ਤਕਨੀਕ ਨਾਲ ਜੁੜਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਫਸਲਾਂ ਵਿੱਚ ਨਦੀਨ ਪ੍ਰਬੰਧ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ।ਉਨ੍ਹਾਂ ਨੇ ਸਾਉਣੀ ਦੀਆਂ ਫਸਲਾਂ ਵਿੱਚ ਬਾਸਮਤੀ ਦੀ ਨਰਸਰੀ ਪਾਲਣ ਅਤੇ ਨਦੀਨਾਂ ਦੇ ਪ੍ਰਬੰਧਨ ਲਈ ਸੁਝਾਅ ਵੀ ਸਾਂਝੇ ਕੀਤੇ
ਡਾ. ਰੂਮਾ ਦੇਵੀ ਨੇ ਇਸ ਮੌਕੇ ਬਰਸਾਤ ਰੁੱਤ ਦੀਆਂ ਸਬਜੀਆਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਨੇ ਘਰੇਲੂ ਖਪਤ ਅਤੇ ਵਪਾਰਕ ਸਬਜ਼ੀਆਂ ਦੀ ਕਾਸ਼ਤ ਦੇ ਦੋਹਰੇ ਉਦੇਸ਼ਾਂ ਦੀ ਪੂਰਤੀ ਕਰਦੇ ਹੋਏ ਪੌਸ਼ਟਿਕ ਬਾਗ ਮਾਡਲ ਦੀ ਮਹੱਤਤਾ ਅਤੇ ਲਾਭਾਂ ਬਾਰੇ ਦੱਸਿਆ। ਸਬਜ਼ੀਆਂ ਦੀ ਬਿਜਾਈ ਲਈ ਮੌਸਮ ਕਾਫੀ ਸੁਹਾਵਣਾ ਹੋਣ ਕਾਰਨ ਉਨ੍ਹਾਂ ਨੇ ਕਿਸਾਨਾਂ ਨੂੰ ਬਰਸਾਤੀ ਮੌਸਮ ਦੀਆਂ ਸਬਜ਼ੀਆਂ ਜਿਵੇਂ ਕਿ ਟਮਾਟਰ, ਕੱਦੂ, ਲੌਕੀ, ਬੈਂਗਣ ਆਦਿ ਦੀ ਕਾਸ਼ਤ ਕਰਨ ਦੀ ਅਪੀਲ ਕੀਤੀ।

ਡਾ: ਮਹੇਸ਼ ਕੁਮਾਰ ਨੇ ਕਿਸਾਨਾਂ ਨੂੰ ਮੱਕੀ ਦੀ ਫਸਲ ਦੀ ਬਿਜਾਈ ਤੋਂ ਲੈ ਕੇ ਵਢਾਈ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਸਾਨਾਂ ਨੂੰ ਸੂਬੇ ਵਿੱਚ ਮੱਕੀ ਦੇ ਰਕਬੇ ਵਿੱਚ ਵਾਧਾ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਮੱਕੀ ਨੂੰ ਝੋਨੇ ਦੇ ਰਕਬੇ ਦਾ ਕੁਝ ਹਿੱਸਾ ਦੇਣ ਨਾਲ ਵਿਭਿੰਨਤਾ ਦਾ ਲੰਮੇ ਸਮੇਂ ਦਾ ਉਦੇਸ਼ ਪੂਰਾ ਹੋਵੇਗਾ।
ਕਲੱਬ ਦੇ ਸਕੱਤਰ ਸ. ਸਤਵੀਰ ਸਿੰਘ ਨੇ ਮਾਹਰਾਂ ਅਤੇ ਕਲੱਬ ਦੇ ਮੈਂਬਰਾਂ ਨੂੰ ਜੀ ਆਇਆਂ ਕਿਹਾ। ਕਲੱਬ ਦੇ ਪ੍ਰਧਾਨ ਸ. ਮਨਪ੍ਰੀਤ ਗਰੇਵਾਲ ਨੇ ਅੰਤ ਵਿਚ ਧੰਨਵਾਦ ਕੀਤਾ। ਸੰਚਾਰ ਕੇਂਦਰ ਦੇ ਸ੍ਰੀ ਵਰਿੰਦਰ ਸਿੰਘ ਨੇ ਇਸ ਪ੍ਰੋਗਰਾਮ ਦਾ ਸੰਚਾਲਨ ਕੀਤਾ।
ਸਮੁੱਚਾ ਸਮਾਗਮ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਅਤੇ ਡਾ. ਕੁਲਦੀਪ ਸਿੰਘ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %
Previous post ਲੁਧਿਆਣਾ ਪੱਛਮੀ ਜ਼ਿਮਨੀ ਚੋਣ-ਦੂਜੇ ਦਿਨ ਪੋਲਿੰਗ ਕਰਮਚਾਰੀਆਂ ਲਈ ਈ.ਵੀ.ਐਮ, ਵੀ.ਵੀ.ਪੈਟ ਮਸ਼ੀਨਾਂ ਅਤੇ ਈ.ਸੀ.ਆਈ ਨੈਟ ਐਪਲੀਕੇਸ਼ਨ ‘ਤੇ ਸਿਖਲਾਈ ਸੈਸ਼ਨ ਦਾ ਆਯੋਜਨ
Next post ਐਮਪੀ ਅਰੋੜਾ ਨੇ ਪੀਏਯੂ ਵਿਖੇ ਸਵੇਰ ਦੀ ਸੈਰ ਵਿੱਚ ਹਿੱਸਾ ਲਿਆ; ਉਪ ਚੋਣ ਪ੍ਰਚਾਰ ਦੌਰਾਨ ਨਿਵਾਸੀਆਂ ਨਾਲ ਗੱਲਬਾਤ ਕੀਤੀ
Social profiles