ਪੀ.ਏ.ਯੂ. ਦੇ ਵਿਗਿਆਨੀਆਂ ਨੇ ਰਾਸ਼ਟਰੀ ਸੈਮੀਨਾਰਾਂ ਵਿਚ ਇਨਾਮ ਜਿੱਤੇ

0 0
Read Time:1 Minute, 50 Second

ਲੁਧਿਆਣਾ 7 ਨਵੰਬਰ: ਪੀ.ਏ.ਯੂ. ਦੇ ਦੋ ਵਿਗਿਆਨੀਆਂ ਨੂੰ ਵੱਖ-ਵੱਖ ਵਿਸ਼ਿਆਂ ਬਾਰੇ ਹੋਏ ਰਾਸ਼ਟਰੀ ਸੈਮੀਨਾਰਾਂ ਵਿਚ ਪੇਪਰ ਪੇਸ਼ਕਾਰੀ ਲਈ ਇਨਾਮਾਂ ਨਾਲ ਨਿਵਾਜ਼ਿਆ ਗਿਆ ਹੈ| ਬਾਗਬਾਨੀ ਕਾਲਜ ਦੇ ਖੇਤੀ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਦੇ ਡਾ. ਰਾਕੇਸ਼ ਕੁਮਾਰ ਗਰਗ ਨੂੰ ਚੌਧਰੀ ਚਰਨ ਸਿੰਘ ਹਰਿਆਣਾ ਖੇਤੀ ਯੂਨੀਵਰਸਿਟੀ ਹਿਸਾਰ ਵਿਖੇ ਕਰਵਾਏ ਗਏ ਰਾਸ਼ਟਰੀ ਸੈਮੀਨਾਰ ਵਿਚ ਮੌਖਿਕ ਪੇਪਰ ਪੇਸ਼ਕਾਰੀ ਲਈ ਸਰਵੋਤਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ| ਇਹ ਰਾਸ਼ਟਰੀ ਸੈਮੀਨਾਰ ਖੇਤੀ ਵਿਚ ਸਥਿਰ ਵਿਕਾਸ ਦੇ ਨਿਸ਼ਾਨਿਆ ਨੂੰ ਪ੍ਰਾਪਤ ਕਰਨ ਲਈ ਸਥਿਰਤਾ ਅਤੇ ਖੋਜ ਵਿਸ਼ੇ ਤੇ ਆਯੋਜਿਤ ਕੀਤਾ ਗਿਆ ਸੀ| ਡਾ. ਗਰਗ ਨੇ ਇਸ ਦੌਰਾਨ ਸਥਿਰ ਖੇਤੀ ਲਈ ਖੋਜ ਵਰਗ ਵਿਚ ਖੇਤੀ ਜੰਗਲਾਤ ਦੀਆਂ ਸੰਭਾਵਨਾਵਾਂ ਅਤੇ ਪੰਜਾਬ ਵਿਸ਼ੇ ਤੇ ਜ਼ੁਬਾਨੀ ਪੇਪਰ ਪੇਸ਼ ਕੀਤਾ|
ਇਸੇ ਸੈਮੀਨਾਰ ਵਿਚ ਕੀਟ ਵਿਗਿਆਨ ਵਿਭਾਗ ਦੇ ਮਾਹਿਰ ਡਾ. ਕੌਸ਼ਿਕ ਮੰਡਲ ਨੂੰ ਵੀ ਪੋਸਟਰ ਪੇਸ਼ ਕਰਨ ਲਈ ਪਹਿਲਾ ਇਨਾਮ ਹਾਸਲ ਹੋਇਆ| ਇਸ ਪੋਸਟਰ ਨੂੰ ਬਨਾਉਣ ਵਿਚ ਡਾ. ਪਵਨ ਕੁਮਾਰ ਅਤੇ ਸਮ੍ਰਿਤੀ ਸ਼ਰਮਾ ਨੇ ਉਹਨਾਂ ਦਾ ਸਹਿਯੋਗ ਕੀਤਾ ਸੀ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਬਾਗਬਾਨੀ ਕਾਲਜ ਦੇ ਡੀਨ ਡਾ. ਰਿਸ਼ੀਇੰਦਰਾ ਸਿੰਘ ਗਿੱਲ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਭੁੱਲਰ ਨੇ ਇਹਨਾਂ ਵਿਗਿਆਨੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %
Previous post ਪੀ.ਏ.ਯੂ. ਦੇ ਕਿਸਾਨ ਕਲੱਬ ਲੇਡੀਜ਼ ਵਿੰਗ ਨੇ ਕਿਸਾਨ ਬੀਬੀਆਂ ਲਈ ਸਿਖਲਾਈ ਕੈਂਪ ਲਾਇਆ
Next post ਪੀ.ਏ.ਯੂ. ਦਾ ਖੇਡਾਂ ਦੇ ਵਿਚ ਵੀ ਵੱਡਮੁੱਲਾ ਯੋਗਦਾਨ ਰਿਹਾ ਹੈ: ਡਾ. ਗੋਸਲ
Social profiles